04-01
ਜਲ ਪਰਲੋ ਤੋਂ ਕਈ ਸਾਲ ਬਾਅਦ
ਜਲ ਪਰਲੋ ਤੋਂ ਲੈ ਕੇ ਬਹੁਤ ਪੀੜੀਆਂ ਬੀਤ ਚੁੱਕੀਆਂ ਸਨ |
ਦੁਬਾਰਾ ਫੇਰ ਬਹੁਤ ਲੋਕ
ਨੂਹ ਦਾ ਪਰਿਵਾਰ ਇੱਕ ਸ਼ਹਿਰ ਨੂੰ ਭਰਨ ਲਈ ਬਹੁਤ ਲੋਕਾਂ ਵਿੱਚ ਵਧਿਆ |
ਇੱਕੋ ਭਾਸ਼ਾ
ਇਸ ਦਾ ਮਤਲਬ ਕਿ ਉੱਥੇ ਸਿਰਫ਼ ਇੱਕ ਹੀ ਭਾਸ਼ਾ ਸੀ, ਇਸ ਲਈ ਉਹ ਸਭ ਇੱਕ ਦੂਸਰੇ ਨੂੰ ਸਮਝ ਸਕਦੇ ਸਨ |
ਇੱਕ ਸ਼ਹਿਰ
ਵਧੀਆ ਤਰੀਕਾ ਹੈ ਕਿ ਸ਼ਬਦ “ਸ਼ਹਿਰ” ਲਈ ਆਮ ਸ਼ਬਦ ਇਸਤੇਮਾਲ ਕੀਤਾ ਜਾਵੇ ਜਦ ਕਿ ਪਾਠ ਕੋਈ ਖ਼ਾਸ ਨਾਮ ਨਹੀਂ ਦੱਸਦਾ |
04-02
ਸਵਰਗ ਪਹੁੰਚਣ ਲਈ ਉੱਚਾ ਬੁਰਜ
ਇਹ ਢਾਂਚਾ ਬਹੁਤ ਉੱਚਾ ਸੀ ਜਿਸਦਾ ਸਿਰ ਅਕਾਸ਼ ਵਿੱਚ ਪਹੁੰਚਦਾ ਸੀ |
ਸਵਰਗ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ, “ਅਕਾਸ਼ ”
04-03
ਉਹਨਾਂ ਦੀਆ ਭਾਸ਼ਾਵਾਂ ਬਦਲ ਗਈਆਂ
ਇੱਕ ਹੀ ਝਟਕੇ ਵਿੱਚ ਪਰਮੇਸ਼ੁਰ ਨੇ ਚਮਤਕਾਰੀ ਤਰੀਕੇ ਨਾਲ ਉਹਨਾਂ ਨੂੰ ਭਿੰਨ ਭਿੰਨ ਭਾਸ਼ਾਵਾਂ ਬੋਲਣ ਲਈ ਦਿੱਤੀਆਂ ਅਤੇ ਅਚਾਨਕ ਉਹ ਇੱਕ ਦੂਸਰੇ ਨੂੰ ਸਮਝਣ ਦੇ ਯੋਗ ਨਾ ਰਹੇ |
ਬਹੁਤ ਭਿੰਨ ਭਿੰਨ ਭਾਸ਼ਾਵਾਂ
ਇਸ ਦੀ ਬਜਾਏ ਕਿ ਉਹ ਇੱਕ ਵੱਡੇ ਝੁੰਡ ਦੇ ਲੋਕ ਹੁੰਦਿਆ ਹੋਇਆ ਇੱਕ ਭਾਸ਼ਾ ਬੋਲਣ, ਹੁਣ ਉਹ ਬਹੁਤ ਛੋਟੇ ਝੁੰਡਾਂ ਦੇ ਲੋਕ ਸਨ ਅਤੇ ਹਰ ਇੱਕ ਆਪਣੀ ਭਾਸ਼ਾ ਬੋਲਦਾ ਸੀ |
ਲੋਕਾਂ ਨੂੰ ਖਿਲਾਰਨਾ
ਜਦੋਂ ਪਰਮੇਸ਼ੁਰ ਨੇ ਲੋਕਾਂ ਦੀਆਂ ਭਾਸ਼ਾਵਾਂ ਬਦਲ ਦਿੱਤੀਆਂ ਤਾਂ ਉਸ ਨੇ ਲੋਕਾਂ ਦੇ ਝੁੰਡ ਬਣਾ ਦਿੱਤੇ ਕਿ ਉਹ ਧਰਤੀ ਉੱਤੇ ਖਿੱਲਰ ਜਾਣ ਅਤੇ ਹਰ ਇੱਕ ਝੁੰਡ ਆਪਣੇ ਆਪਣੇ ਖੇਤਰ ਵਿੱਚ ਚੱਲਿਆ ਗਿਆ |
ਬਾਬਲ
ਅਸੀਂ ਇਸ ਸ਼ਹਿਰ ਦਾ ਸਹੀ ਸਥਾਨ ਨਹੀਂ ਜਾਣਦੇ ਇਸ ਦੀ ਬਜਾਏ ਕਿ ਇਹ ਕਿਤੇ ਪੁਰਾਣੇ ਮੱਧ ਏਸ਼ੀਆ ਵਿੱਚ ਸੀ |
ਉਲਝਿਆ ਹੋਇਆ
ਇਹ ਇਸ਼ਾਰਾ ਕਰਦਾ ਹੀ ਕਿ ਕਿਸ ਤਰ੍ਹਾਂ ਲੋਕ ਉਲਝ ਗਏ ਸਨ ਜਾਂ “ਰਲ ਗਏ ਸਨ” ਪਰਮੇਸ਼ੁਰ ਦੁਆਰਾ ਉਹਨਾਂ ਦੀ ਭਾਸ਼ਾ ਬਦਲਣ ਦੇ ਬਾਅਦ ਜਦੋਂ ਉਹ ਅਗੇ ਤੋਂ ਇੱਕ ਦੂਸਰੇ ਨੂੰ ਸਮਝ ਨਾ ਸਕੇ |
04-04
ਸੈਂਕੜੇ ਸਾਲ ਬਾਅਦ
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਬਹੁਤ ਪੀੜੀਆਂ ਬਾਅਦ ਬਾਬਲ ਵਿੱਚ ਲੋਕ ਬਹੁਤ ਭਾਸ਼ਾਵਾਂ ਦੇ ਝੁੰਡਾਂ ਵਿੱਚ ਵੰਡੇ ਗਏ” ਜਾਂ “ਉਸ ਘਟਨਾ ਤੋਂ ਬਹੁਤ ਲੰਬੇ ਸਮੇਂ ਬਾਅਦ”|
ਆਪਣੇ ਦੇਸ਼ ਨੂੰ ਛੱਡ
ਇਹ ਉਸ ਖੇਤਰ ਬਾਰੇ ਗੱਲ ਕਰਦਾ ਹੈ ਜਿੱਥੇ ਅਬਰਾਮ ਜੰਮਿਆ ਅਤੇ ਪਲਿਆ (ਮੱਧ ਏਸ਼ੀਆ ਦਾ ਇੱਕ ਖੇਤਰ ਜੋ “ਊਰ” ਕਹਾਉਂਦਾ ਸੀ ) ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਸਥਾਈ ਸੂਬਾ” ਜਾਂ “ਸਵੈਦੇਸ਼” ਜਾਂ ਇਸ ਨਾਲ ਮਿਲਦਾ ਜੁਲਦਾ |
ਅਤੇ ਘਰਾਣਾ
ਪਰਮੇਸ਼ੁਰ ਅਬਰਾਮ ਨੂੰ ਬੁਲਾ ਰਿਹਾ ਸੀ ਕਿ ਉਹ ਲੱਗ ਭੱਗ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਪਿੱਛੇ ਛੱਡ ਆਵੇ | ਫਿਰ ਵੀ, ਪਰਮੇਸ਼ੁਰ ਅਬਰਾਮ ਨੂੰ ਇਹ ਨਹੀਂ ਕਹਿ ਰਿਹਾ ਸੀ ਕਿ ਉਹ ਆਪਣੇ ਲੋਕਾਂ ਲਈ ਜਿੰਮੇਵਾਰ ਨਹੀਂ ਹੈ ਜਿਸ ਵਿੱਚ ਉਸਦੀ ਪਤਨੀ ਵੀ ਸ਼ਾਮਲ ਸੀ |
ਤੈਨੂੰ ਵੱਡੀ ਕੌਮ ਬਣਾਵਾਂਗਾ
ਪਰਮੇਸ਼ੁਰ ਅਬਰਾਮ ਨੂੰ ਬਹੁਤ ਸੰਤਾਨ ਦੇਵੇਗਾ ਅਤੇ ਉਹ ਵੱਡੀ ਅਤੇ ਖ਼ਾਸ ਜਾਤੀ ਜਾਂ ਦੇਸ਼ ਹੋਣਗੇ |
ਤੇਰਾ ਨਾਮ ਮਹਾਨ ਬਣਾਵਾਂਗਾ
ਇਸ ਦਾ ਮਤਲਬ ਕਿ ਅਬਰਾਮ ਦਾ ਨਾਮ ਅਤੇ ਘਰਾਣਾ ਸਾਰੇ ਸੰਸਾਰ ਵਿੱਚ ਜਾਣਿਆ ਜਾਵੇਗਾ ਅਤੇ ਲੋਕ ਉਹਨਾਂ ਬਾਰੇ ਚੰਗਾ ਸਮਝਣਗੇ |
ਧਰਤੀ ਸਾਰੇ ਘਰਾਣੇ
ਪਰਮੇਸ਼ੁਰ ਪਿੱਛੇ ਚੱਲਣ ਲਈ ਅਬਰਾਮ ਦੇ ਫੈਸਲੇ ਨੇ ਨਾ ਸਿਰਫ਼ ਉਸ ਦੇ ਆਪਣੇ ਘਰਾਣੇ ਨੂੰ ਪ੍ਰ੍ਭਾਵਿਤ ਕੀਤਾ ਪਰ ਧਰਤੀ ਦੇ ਸਾਰੇ ਲੋਕਾਂ ਦੇ ਝੁੰਡਾਂ ਨੂੰ ਵੀ |
04-05
ਉਸ ਨੇ ਲਿਆ
ਕੁਝ ਭਾਸ਼ਾ ਕਹਿੰਦੀਆਂ, “ਉਹ ਲਿਆਇਆ” ਦੂਸਰੇ ਦੋ ਅਲੱਗ ਅਲੱਗ ਕਿਰਿਆਵਾਂ ਵਰਤਦੇ ਹਨ, “ਉਸ ਨੇ ਆਪਣੀ ਪਤਨੀ ਨੂੰ ਨਾਲ ਆਉਣ ਲਈ ਕਿਹਾ” ਅਤੇ , “ਉਸ ਨੇ ਆਪਣੇ ਨਾਲ ਨੌਕਰਾਂ ਅਤੇ ਮਾਲ ਧਨ ਨੂੰ ਲਿਆਂਦਾ” |
ਪਰਮੇਸ਼ੁਰ ਨੇ ਉਸ ਨੂੰ ਦਿਖਾਇਆ
ਕਿਸੇ ਨਾ ਕਿਸੇ ਤਰੀਕੇ ਪਰਮੇਸ਼ੁਰ ਨੇ ਅਬਰਾਮ ਉੱਤੇ ਪ੍ਰਗਟ ਕਰ ਦਿੱਤਾ ਸੀ ਕਿ ਕਿੱਥੇ ਜਾਣਾ ਸੀ | ਪਾਠ ਇਹ ਨਹੀਂ ਦੱਸਦਾ ਕਿ ਕਿਸ ਤਰ੍ਹਾਂ ਪਰਮੇਸ਼ੁਰ ਨੇ ਉਸ ਉੱਤੇ ਪ੍ਰਗਟ ਕੀਤਾ |
ਕਨਾਨ ਦੇਸ਼
ਇਸ ਦੇਸ਼ ਦਾ ਨਾਮ “ਕਨਾਨ” ਸੀ | ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ, “ਦੇਸ਼ ਕਨਾਨ ਕਹਾਉਂਦਾ ਸੀ” |
04-06
ਸਾਰਾ ਦੇਸ਼ ਜੋ ਤੂੰ ਦੇਖ ਸਕਦਾ ਹੈ
ਜੇ ਅਬਰਾਮ ਪਹਾੜ ਉੱਤੇ ਖੜ੍ਹਾ ਹੁੰਦਾ ਤਾਂ ਉਹ ਬਹੁਤ ਜ਼ਿਆਦਾ ਖੇਤਰ ਦੇਖ ਸਕਦਾ ਸੀ | ਬਹੁਤ ਸਮੇਂ ਪਰਮੇਸ਼ੁਰ ਨੇ ਅਬਰਾਮ ਅਤੇ ਉਸਦੀ ਸੰਤਾਨ ਨੂੰ ਸਾਰਾ ਕਨਾਨ ਦੇਸ਼ ਦੇਣ ਦਾ ਵਾਇਦਾ ਕੀਤਾ |
ਇੱਕ ਵਿਰਾਸਤ ਵਜੋਂ
ਪਰਮੇਸ਼ੁਰ ਨੇ ਅਬਰਾਮ ਅਤੇ ਉਸ ਦੀ ਸੰਤਾਨ ਨੂੰ ਦੇਸ਼ ਦੇਣ ਦਾ ਵਾਇਦਾ ਕੀਤਾ ਜਿਵੇਂ ਪਿਤਾ ਆਪਣੇ ਬੱਚਿਆਂ ਨੂੰ ਜਮੀਨ ਅਤੇ ਮਾਲ ਧਨ ਦਿੰਦਾ ਹੈ |
ਤਦ ਅਬਰਾਮ ਉਸ ਦੇਸ਼ ਵਿੱਚ ਵਸ ਗਿਆ
ਅਬਰਾਮ ਉਹਨਾਂ ਸਾਰਿਆਂ ਦੇ ਨਾਲ ਉੱਥੇ ਵਸਿਆ ਜਿਹੜੇ ਉਹਦੇ ਨਾਲ ਆਏ ਸਨ |
04-07
ਮਲਕੀਸਿਦਕ
ਮਲਕੀਸਿਦਕ ਕਨਾਨ ਵਿੱਚ ਜਾਣਿਆ ਪਹਿਚਾਣਿਆ ਧਾਰਮਿਕ ਆਗੂ ਸੀ ਦਾਨ ਲੈਂਦਾ ਅਤੇ ਪਰਮੇਸ਼ੁਰ ਨੂੰ ਦਾਨ ਭੇਂਟ ਕਰਦਾ ਸੀ |
ਅੱਤ ਮਹਾਨ ਪਰਮੇਸ਼ੁਰ
ਕਨਾਨ ਦੇਸ਼ ਦੇ ਲੋਕ ਬਹੁਤੇ ਝੂਠੇ ਦੇਵਤਿਆਂ ਦੀ ਪੂਜਾ ਕਰਦੇ ਸਨ | ਪਦਵੀ “ਅੱਤ ਮਹਾਨ ਪਰਮੇਸ਼ੁਰ ” ਬਿਆਨ ਕਰਦਾ ਹੈ ਕਿ ਪਰਮੇਸ਼ੁਰ ਜਿਸ ਦੀ ਮਲਕੀਸਿਦਕ ਬੰਦਗੀ ਕਰਦਾ ਸੀ ਉਹ ਦੂਸਰਿਆਂ ਨਾਲੋਂ ਕਿਤੇ ਜ਼ਿਆਦਾ ਮਹਾਨ ਸੀ ਅਤੇ ਉਹੀ ਪਰਮੇਸ਼ੁਰ ਸੀ ਜਿਸ ਦੀ ਅਬਰਾਮ ਬੰਦਗੀ ਕਰਦਾ ਸੀ |
04-08
ਬਹੁਤ ਸਾਲ
ਅਬਰਾਮ ਨਾਲ ਪਰਮੇਸ਼ੁਰ ਦੇ ਕੀਤੇ ਵਾਇਦੇ ਨੂੰ ਬਹੁਤ ਸਾਲ ਬੀਤ ਗਏ ਸੀ ਕਿ ਉਸਦੇ ਪੁੱਤਰ ਹੋਵੇਗਾ |
ਜਿਵੇਂ ਅਕਾਸ਼ ਦੇ ਤਾਰੇ
ਇਸ ਪ੍ਰਗਟੀਕਰਨ ਦਾ ਮਤਲਬ ਹੈ ਕਿ ਅਬਰਾਮ ਦੀ ਸੰਤਾਨ ਏਨੀ ਹੋਵੇਗੀ ਕਿ ਕੋਈ ਵੀ ਉਸ ਨੂੰ ਗਿਣ ਨਹੀਂ ਸਕਦਾ |
04-09
ਦੋ ਧਿਰਾਂ
ਧਿਰਾਂ ਦੋ ਵਿਅਕਤੀ ਵੀ ਹੋ ਸਕਦੇ ਹਨ, ਲੋਕਾਂ ਦੇ ਦੋ ਸਮੂਹ ਹੋ ਸਕਦੇ ਹਨ ਜਾਂ ਇੱਕ ਵਿਅਕਤੀ ਅਤੇ ਇੱਕ ਲੋਕਾਂ ਦਾ ਸਮੂਹ | ਇਸ ਮਾਮਲੇ ਵਿੱਚ ਸਹਿਮਤੀ ਅਬਰਾਮ ਅਤੇ ਪਰਮੇਸ਼ੁਰ ਵਿਚਕਾਰ ਸੀ |
ਤੇਰੇ ਆਪਣੇ ਸਰੀਰ ਵਿੱਚੋਂ
ਅਬਰਾਮ ਆਪਣੇ ਸਰੀਰ ਦੁਆਰਾ ਆਪਣੀ ਪਤਨੀ ਨੂੰ ਗਰਭਵਤੀ ਕਰਦਾ ਤਾਂ ਕਿ ਮਿਲਕੇ ਉਹਨਾਂ ਦਾ ਆਪਣਾ ਸਰੀਰ ਹੁੰਦਾ, ਸੁਭਾਵਿਕ ਪੁੱਤਰ | ਇਹ ਇੱਕ ਅਦਭੁੱਤ ਵਾਇਦਾ ਸੀ, ਜਦ ਕਿ ਅਬਰਾਮ ਅਤੇ ਸਾਰਈ ਬਹੁਤ ਬੁੜੇ ਸਨ |
ਕੋਈ ਪੁੱਤਰ ਨਹੀਂ ਸੀ
ਅਬਰਾਮ ਦੇ ਕੋਈ ਸੰਤਾਨ ਨਹੀਂ ਸੀ ਜੋ ਦੇਸ਼ ਤੇ ਕਬਜਾ ਕਰੇ |
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |